Addicted lyrics

by

Tegi Pannu


[Verse 1: Tegi Pannu]
ਉਡੀਕਾਂ ਨੇ ਰਾਹਾਂ ਤੇ ਬਾਹਾਂ ਨੂੰ
ਬੈਠੇ ਬਨੇਰੇ ਜੋ ਕਾਂਵਾਂ ਨੂੰ
ਝੂਠੀ ਨਾ ਖਾਵਾਂ ਮੈਂ ਸੌਂਹ ਤੇਰੀ
ਦਿਲ ਨੂੰ ਜੇ ਮਿਲ਼ਜੇ ਪਨਾਹ ਮੇਰੀ

[Chorus: Tegi Pannu & Navaan Sandhu]
ਅੱਲ੍ਹੜੇ ਨੀ ਤੇਰੀਆਂ ਅਦਾਵਾਂ ਨੀ
ਇਹ ਜ਼ੁਲਫ਼ਾਂ ਘਟਾਵਾਂ ਨੀ
ਮੈਂ ਹੱਥ ਨਾ ਹਟਾਵਾਂ ਨੀ
ਕੀ ਦੱਸਾਂ ਮਰ ਜਾਵਾਂ ਨੀ
ਅੱਲ੍ਹੜੇ ਨੀ ਤੇਰੀਆਂ ਅਦਾਵਾਂ ਨੀ
ਤੇ ਜ਼ੁਲਫ਼ਾਂ ਘਟਾਵਾਂ ਨੀ
ਕੀ ਦੱਸਾਂ ਮਰ ਜਾਵਾਂ ਨੀ
ਤੇ ਹੱਥ ਨਾ ਛੁਡਾਵਾਂ ਨੀ

[Verse 2: Navaan Sandhu]
ਤੇਰੇ ਹਾਸਿਆਂ ਤੇ ਤਿੱਖੀ ਮੇਰੀ ਅੱਖ ਨੀ
ਤੇ ਨਖ਼ਰੇ ਤੇ ਰਿਹਾ ਕੋਈ ਸ਼ੱਕ ਨੀ
ਮੈਂ ਸੁਣਿਆ ਤੂੰ ਆਸ਼ਕਾਂ ਦੇ ਦਿਲ ਤੋੜਦੀ
ਜ਼ਰਾ ਕਾਤਲ ਨਿਗਾਹਾਂ ਥੋੜਾ ਡੱਕ ਨੀ
ਕਦੋਂ ਤੇ ਕਿਨ੍ਹਾਂ ਹਾਂ ਕਿੱਥੇ ਤੇ ਕਿਵੇਂ
ਹੋਇਆ ਮੈਨੂੰ ਤੇਰੇ ਨਾਲ ਪਿਆਰ
ਕਿਸੇ ਕਿਸੇ ਨੂੰ ਹੀ ਜਚਦੇ ਆ ਹਾਰ ਤੇ ਸ਼ਿੰਗਾਰ
ਪਰ ਤੇਰੇ ਨਾਲ਼ ਜਚਦੀ ਬਹਾਰ
ਦੱਸਦੀਂ ਤੂੰ ਸੋਹਣੀਏ ਸਲਾਹ ਕਰਕੇ
ਰਹੀਂ ਨਾ ਕਿਸੇ ਕੋਲ਼ੋਂ ਡਰ ਕੇ
ਮੈਂ ਰੱਖਦੂੰ ਸਵਾਹ ਕਰਕੇ
ਇਹ ਜੱਗ ਨੂੰ ਸਲਾਹਾਂ ਨੀ
[Chorus: Navaan Sandhu, Tegi Pannu]
ਅੱਲ੍ਹੜੇ ਨੀ ਤੇਰੀਆਂ ਅਦਾਵਾਂ ਨੀ
ਤੇ ਜ਼ੁਲਫ਼ਾਂ ਘਟਾਵਾਂ ਨੀ
ਤੇ ਹੱਥ ਨਾ ਛੁਡਾਵਾਂ ਨੀ
ਕੀ ਦੱਸਾਂ ਮਰ ਜਾਵਾਂ ਨੀ
ਅੱਲ੍ਹੜੇ ਨੀ ਤੇਰੀਆਂ ਅਦਾਵਾਂ ਨੀ
ਇਹ ਜ਼ੁਲਫ਼ਾਂ ਘਟਾਵਾਂ ਨੀ
ਮੈਂ ਹੱਥ ਨਾ ਹਟਾਵਾਂ ਨੀ
ਕੀ ਦੱਸਾਂ ਮਰ ਜਾਵਾਂ ਨੀ

[Verse 3: Tegi Pannu]
ਲੋਰਾਂ ਨੇ ਮੋਰਾਂ ਤੇ ਚੋਰਾਂ ਨੂੰ
ਪੰਛੀ ਵੀ ਭੌਰੇ ਤੇ ਹੋਰਾਂ ਨੂੰ
ਇਹ ਜੋ ਹਸ਼ਰ ਤੇਰਾ ਅਸਰ ਐ
ਕੋਸ਼ਿਸ਼ ‘ਚ ਮੇਰੀ ਕਸਰ ਐ
ਨੇੜੇ ਹੋਕੇ ਰੱਬ ਸੁਣਦਾ ਏ ਤੇਰੀਆਂ
ਤੇਰੇ ਕਹਿਣ ਉੱਤੇ ਪਾਉਂਦਾ ਕਣੀਆਂ
ਚੜ੍ਹੇ ਚੰਨ ਤੈਨੂੰ ਵੇਖਣੇ ਨੂੰ ਨੀ
ਤੇਰੇ ਕਰਕੇ ਹੀ ਸ਼ਾਮਾਂ ਟਲ਼ੀਆਂ

[Chorus: Tegi Pannu, Navaan Sandhu]
ਅੱਲ੍ਹੜੇ ਨੀ ਤੇਰੀਆਂ ਅਦਾਵਾਂ ਨੀ
ਇਹ ਜ਼ੁਲਫ਼ਾਂ ਘਟਾਵਾਂ ਨੀ
ਮੈਂ ਹੱਥ ਨਾ ਹਟਾਵਾਂ ਨੀ
ਕੀ ਦੱਸਾਂ ਮਰ ਜਾਵਾਂ ਨੀ
ਅੱਲ੍ਹੜੇ ਨੀ ਤੇਰੀਆਂ ਅਦਾਵਾਂ ਨੀ
ਤੇ ਜ਼ੁਲਫ਼ਾਂ ਘਟਾਵਾਂ ਨੀ
ਕੀ ਦੱਸਾਂ ਮਰ ਜਾਵਾਂ ਨੀ
ਤੇ ਹੱਥ ਨਾ ਛੁਡਾਵਾਂ ਨੀ
A B C D E F G H I J K L M N O P Q R S T U V W X Y Z #
Copyright © 2012 - 2021 BeeLyrics.Net